Untitled



ਪ੍ਰੀਤਮ ਦੇ ਮਿਲਾਪ ਨਾਲ ਨਿਹਾਲ ਹੋਈ
ਰੂਹ ਦਾ, ਟਿਕੇ ਰਹਿਣ ਦਾ
ਤਰਲਾ
(ਹੀਰ ਦੀ ਆਤਮਾ ਵਿਚ ਬੈਠ ਕੇ)
1-ਸਰਧਾ

ਪਾਲੀ ਪਾਲੀ ਮਤ ਆਖੋ ਅੜੀਓ ! (ਨੀ ਓ) ਦੀਨ ਦੁਨੀ ਦਾ ਵਾਲੀ,
ਉਸ ਦੇ ਦਮ ਥੀਂ ਉਡਦਾ ਫਿਰਦਾ (ਨੀ ਏ) ਖੱਲੜ ਮੇਰਾ ਖਾਲੀ ।
ਜਿਸ ਪਾਸੇ ਮੈਂ ਝਾਤੀ ਪਾਵਾਂ, (ਮੈਨੂੰ ) ਓਹੋ ਦੇਇ ਦਿਖਾਲੀ,
ਰੂਪ ਜਲਾਲੀ ਝਲਕਾਂ ਮਾਰੇ, ਫੁਲ ਫੁਲ, ਡਾਲੀ ਡਾਲੀ ।

2-ਮਿਲਾਪ

ਸਹਿਕ ਸਹਿਕ ਕੇ ਪ੍ਰੀਤਮ ਜੁੜਿਆ, (ਅਸਾਂ) ਅੱਖਾਂ ਵਿਚ ਬਹਾਇਆ,
ਏਥੋਂ ਸਦ ਕੇ ਦਿਲ ਦੀ ਖੂੰਜੇ, (ਅਸਾਂ) ਰਤੜਾ ਪਲੰਘ ਵਿਛਾਇਆ ।
ਝੋਲੀ ਪਾ ਕੇ ਤਾਨ੍ਹੇ ਮੇਹਣੇ, (ਅਸਾਂ) ਮਾਹੀ ਘਰੀਂ ਵਸਾਇਆ,
ਬੂਹੇ ਭੀੜ ਰਚਾਈਆਂ ਰਾਸਾਂ, (ਅਸਾਂ) ਜੋ ਮੰਗਿਆ ਸੋ ਪਾਇਆ ।

3-ਤਦਰੂਪਤਾ

ਭੋਲੇ ਲੋਕੀ ਕਹਿਣ ਸੁਦਾਇਣ, (ਅਸਾਂ) ਮਰ ਮਰ ਜੱਗ ਪਰਾਤਾ,
ਚਾਲੇ ਪਾਏ (ਅਸਾਂ) ਸਾਕ ਕੂੜਾਵੇ, (ਜਦ) ਮਿਲ ਗਿਆ ਜੀਵਨ-ਦਾਤਾ ।
ਪ੍ਰੇਮ ਪਲੀਤੇ ਤੇ ਭੁੱਜ ਮੋਇਆ (ਦਿਲ) ਭੰਭਟ ਚੁੱਪ-ਚੁਪਾਤਾ,
ਸੇਜ ਸੁਹਾਵੀ ਤੇ ਚੜ੍ਹ ਸੁੱਤਾ ਛੱਡ ਦੁਨੀਆਂ ਦਾ ਨਾਤਾ ।

10. ਦਿਲ

ਮੁਰਲੀ ਮਨੋਹਰ ਦੀ ਦਰਸ਼ਨ-ਤਾਂਘ ਵਿੱਚ, ਬੂਹੇ ਤੇ ਖਲੋਤੀ ਇਕ
ਗਵਾਲਨ ਆਪਣਾ ਰੁੜ੍ਹੇ ਜਾਂਦੇ ਦਿਲ ਨਾਲ ਗੁਪਤ ਗੱਲਾਂ ਕਰਦੀ ਹੈ ।

ਰਹੁ ਰਹੁ, ਵੇ ਜੀਆ ਝੱਲਿਆ !
ਆਖੇ ਭੀ ਲਗ ਜਾ, ਮੱਲਿਆ !
ਅੜਿਆ ਨ ਕਰ, ਲੜਿਆ ਨ ਕਰ ।
ਕੁੜ੍ਹਿਆ ਨ ਕਰ, ਸੜਿਆ ਨ ਕਰ ।
ਵੇ ਵੈਰੀਆ !
ਕੀ ਹੋ ਗਿਆ ?
ਰੌਲਾ ਨ ਪਾ !
ਡੁਬਦਾ ਨ ਜਾ !

ਟਲ ਜਾ ਅਮੋੜਾ, ਪਾਪੀਆ !
ਰੋ ਰੋ ਕੇ ਦੀਦੇ ਗਾਲ ਨਾ !
ਵੇ ਨਾਮੁਰਾਦਾ ! ਠਹਿਰ ਜਾ !
ਪਿਟ ਪਿਟ ਕੇ ਹੋ ਜਿਲਹਾਲ ਨਾ !
ਓਦੋਂ ਨਹੀਂ ਸੀ ਵਰਜਿਆ ?
ਆ ਬਾਜ਼ ਆ ! ਆ ਬਾਜ਼ ਆ !
ਨਿਹੁੰ ਨਾ ਲਗਾ !
ਫਾਹੀਆਂ ਨ ਪਾ !
ਪੱਲਾ ਬਚਾ !
ਨੇੜੇ ਨ ਜਾ !

ਵਾਟਾਂ ਨੀ ਏਹ ਦੁਖਿਆਰੀਆਂ,
ਮੰਜਲਾਂ ਨੀ ਬੜੀਆਂ ਭਾਰੀਆਂ,
ਰੋ ਰੋ ਕੇ ਹੁਣ ਜੀ ਖਾਏਂ ਕਿਉਂ ?
ਘਬਰਾਏਂ ਕਿਉਂ ? ਚਿਚਲਾਏਂ ਕਿਉਂ ?
ਫਸ ਗਏ ਤੇ ਫਿਰ ਕੀ ਫਟਕਣਾ ?
ਜੇਰਾ ਵੀ ਕਰ, ਵੇ ਕਾਹਲਿਆ !
ਔਹ ਵੇਖ, ਸੂਰਜ ਢਲ ਗਿਆ !
ਗਰਦਾ ਵੀ ਉੱਡਣ ਲਗ ਪਿਆ !
ਗਊਆਂ ਦਾ ਚੌਣਾ ਆ ਰਿਹਾ ।
ਸੁਣ ਤੇ ਸਹੀ ।
ਵਾਜ ਆ ਗਈ !
ਔਹ ਬੰਸਰੀ !
ਵਜਦੀ ਪਈ ।

ਸਦਕੇ ਗਈ ! ਓਹੋ ਹੀ ਹੈ !
ਹਾਂ ਹਾਂ, ਓਹੋ ਹੀ ਦੇਖ ਲੈ !
ਰਜ ਰਜ ਕੇ ਦੀਦੇ ਠਾਰ ਲੈ !
ਕੋਈ ਪੱਜ ਪਾ ਖਲਿਹਾਰ ਲੈ !
ਵੇ ਮੋਹਣਿਆ !
ਐਧਰ ਤੇ ਆ !
ਵੱਛਾ ਮੇਰਾ,
ਫੜ ਲੈ ਜ਼ਰਾ !
ਮੈਂ ਧਾਰ ਕੱਢਣ ਲੱਗੀ ਆਂ !

Rate this poem: 

Reviews

No reviews yet.