Untitled

ਨੀਂਦੋਂ ਜਾਗ ਪਿਆ ਜੱਗ ਸਾਰਾ,
ਗਿਆ ਜਹਾਲਤ ਦਾ ਅੰਧਿਆਰਾ,
ਤੂੰ ਬਣ ਕੇ ਪਰਭਾਤੀ ਤਾਰਾ,
ਸੂਰਜ ਨਵਾਂ ਚੜਾ,
ਜਵਾਨਾਂ ! ਹਿੰਮਤ ਜ਼ਰਾ ਵਿਖਾ |

ਪਲਚ ਗਿਆ ਮਜ਼ਹਬ ਦਾ ਤਾਣਾ,
ਗਲ ਪੈ ਗਿਆ ਇਤਹਾਸ ਪੁਰਾਣਾ,
ਭੋਲੇ ਪਾਂਧੀ ਤੇ ਰਾਹ ਬਿਖੜਾ,
ਪੱਥਰ ਪਰੇ ਹਟਾ,
ਜਵਾਨਾਂ ! ਹਿੰਮਤ ਜ਼ਰਾ ਵਿਖਾ |

ਮਨੁੱਖਤਾ ਚੱਕਰ ਵਿਚ ਆਈ,
ਸਹਿਮੀ ਫਿਰਦੀ ਹੈ ਸਚਿਆਈ,
ਕਲਮ, ਜੁਬਾਨ ਦੁਹਾਂ ਤੇ ਜੰਦਰੇ,
ਪਿੰਜਰੇ ਪਿਆ ਖੁਦਾ,
ਜਵਾਨਾਂ ਹਿੰਮਤ ਜ਼ਰਾ ਵਿਖਾ |

ਬਾਹਰ ਨਿਕਲ ਆ ਲਾਹ ਕੇ ਸੰਗਾ,
ਪਾਖੰਡਾ ਨੂੰ ਕਰ ਸੁੱਟ ਨੰਗਾ,
ਬੁਰਕਾ ਦਿਹ ਉਲਟਾ,
ਜਵਾਨਾਂ ! ਹਿੰਮਤ ਜ਼ਰਾ ਵਿਖਾ |

ਪੈਦਾ ਕਰ ਜਾਗਰਿਤ ਵਿਸ਼ਵਾਸੀ,
ਭਾਰਤ ਦੀ ਹੋ ਜਾਇ ਖਲਾਸੀ,
ਤੂੰ ਜਾਗੇ ਤਾ ਸਬ ਜੱਗ ਜਾਗੇ,
ਚੱਲ ਪਏ ਨਵੀਂ ਹਵਾ,
ਜਵਾਨਾਂ ! ਹਿੰਮਤ ਜ਼ਰਾ ਵਿਖਾ |

ਰੱਬ ਮਜੌਰਾਂ ਪਾਸੋਂ ਖੋਹ ਲੈ,
ਉਸ ਦੇ ਦਿਲ ਦੀ ਮਰਜ਼ੀ ਟੋਹ ਲੈ,
ਫਿਰ ਸਚਿਆਈ ਦਾ ਦਰਵਾਜ਼ਾ,
ਉਸ ਤੋਂ ਖੁਲਵਾ,
ਜਵਾਨਾਂ ! ਹਿੰਮਤ ਜ਼ਰਾ ਵਿਖਾ |

Rate this poem: 

Reviews

No reviews yet.